Skip to main content

Posts

Showing posts from October 13, 2020

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਜਾਗ ਕਿਸਾਨਾ

ਸੁਣ ਲੈ ਜੱਟਾ ਨਾਲ ਇੰਨਾਂ ਦੇ ਕਰਨਾ ਪੈਣਾ ਦੰਗਲ ਅੱਜ ਤੱਕ ਪੈਰੀਂ ਪਾਉਂਦੇ ਆਏ ਜਿਹੜੇ ਤੇਰੇ ਸੰਗਲ ਕਿਰਤ ਤੇਰੀ ਨੂੰ ਲੁੱਟ ਲੁੱਟ ਇੰਨਾਂ ਕੀਤੀ ਬੜੀ ਕਮਾਈ ਹੁਣ ਵੀ ਦੇ ਤੂੰ ਚੁੱਪ ਵੱਟ ਵਹਿ ਗਿਆ ਸਮਝੀਂ ਛਾਮਤ ਆਈ ਭੋੰੰਇ ਤੇਰੀ ਖੋਹਣ ਨੁੰ ਫਿਰਦੇ ਮੰਨ ਤੂੰ ਕਹਿਣਾ ਮੇਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਪੁਰਖੇ ਚੇਤੇ ਧਰ ਲੈ ਜਿੰਨਾਂ ਬੰਦ ਬੰਦ ਸਨ ਕਟਵਾਏ ਜਦੋਂ ਜ਼ੁਲਮ ਨੇ ਬੰਨ ਸੀ ਤੋੜੇ ਲੱਖ ਲੱਖ ਨਾਲ ਟਕਰਾਏ ਲਾਹ ਦੇ ਤੂੰ ਨਸੇੜੀ ਵਾਲਾ ਦਾਗ਼ ਪੰਜਾਬੀਆ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਹੱਸ ਹੱਸ ਰੱਸੇ ਗਲਾਂ ਚ ਪਾਉਣੇ ਹਿੱਸੇ ਤੇਰੇ ਆਏ ਉੱਧਮ,ਭਗਤ,ਸਰਾਭੇ ਤੇਰੇ ਦੁਨੀਆਂ ਸੋਹਲੇ ਗਾਏ ਮਾਰ ਜ਼ੋ ਕੁੰਡਲੀਏ ਅੰਦਰ ਬੈਠੇ ਨਾਗ ਪੰਜਾਬੀਆਂ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਤੂੰ ਕਿਰਤੀ ਸੈਂ ਕਿਰਤੀ ਹੀ ਰਿਹਾ ਰਿਹਾ ਸਿੱਧਾ ਤੇ ਸਾਊ ਧਰਮ ਕਿਸਾਨੀ ਰੱਖਿਆ ਆਪਣਾ ਪੁਤਰ ਤੇਰੇ ਕਮਾਊ ਪਰ ਹੁਣ ਲੋਟੂਆਂ ਨਾਲ ਜੰਗ ਦਾ ਛੇੜੀਂ ਰਾਗ ਪੰਜਾਬੀਆ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਦੇਸੂ ਵਾਲੇ ਦੀ ਕਲਮ ਹਾਂ ਤੈਨੂੰ ਇੱਕੋ ਗੱਲ ਸਮਝਾਵੇ ਕਈ ਕਈ ਮਹੀਨੇ  ਘੇਰੇ ਝੱਲੇ, ਤੇਰੇ ਪੁਰਖੇ ਨਹੀਂ ਘਬਰਾਏ ਹਿੰਮਤ ਰੱਖੀਂ,ਜਿੱਤ ਦਾ ਹਿੰਮਤ-ਰਾਜ਼ ਪੰਜਾਬੀਆਂ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਕੋਲ ਹੈ ਤੇਰੇ ਤਜ਼ਰਬਾ ਬੈਠਾ ਨਾਲੇ ਬੈਠੀ ਜਵਾਨੀ ਹੁਣ ਵੀ ਜ