Skip to main content

Posts

Showing posts from April 10, 2017

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਸ਼ੀਸ਼ਾ

......... ਸ਼ੀਸ਼ਾ.............. ਮੈਂ ਉਹਨੂੰ, ਮੈਨੂੰ ਤਕਦਾ ਸ਼ੀਸ਼ਾ। ਵੇਖ ਮੇਰੇ ਵੱਲ, ਹਸਦਾ ਸ਼ੀਸ਼ਾ।। ਮੈਂ ਚੋਰ, ਕਿੰਝ ਨਜ਼ਰ ਮਿਲਾਵਾਂ। ਨਜ਼ਰ ਮੇਰੇ ਤੇ, ਰੱਖਦਾ ਸ਼ੀਸ਼ਾ।। ਸੋਹਣਾ ਮੈਂ ਨਹੀਂ, ਸੋਹਣਾ ਸ਼ੀਸ਼ਾ। ਜੱਦ ਵੇਖਾਂ, ਬੜਾ ਜਚਦਾ ਸ਼ੀਸ਼ਾ।। ਚੰਗਾ ਅਕਸ਼ ਇਹ ਕਿਵੇਂ ਉਤਾਰੂ। ਭੇਦ ਅਕਸ਼ ਦੇ ਰਖਦਾ ਸ਼ੀਸ਼ਾ।। ਪਰਦੇ ਚਾੜ੍ਹਕੇ, ਅੱਗੇ ਖੜੀਏ। ਸਾਰੇ ਪਰਦੇ ਚੱਕਦਾ ਸ਼ੀਸ਼ਾ।। ਲੱਖ ਸਵਾਲ, ਜਵਾਬ ਨਾ ਕੋਈ। ਗੱਲ ਅੰਦਰ ਦੀ ਦਸਦਾ ਸ਼ੀਸ਼ਾ।। ਮਨ ਦਰਪਨ,ਦਰਪਨ ਸਿੱਧੂ ਦਾ। ਜੱਗ ਲਈ ਹੋਉ ਕੱਚਦਾ ਸ਼ੀਸ਼ਾ।। ...... ਹਰਗੋਬਿੰਦ ਸਿੰਘ "ਸਿੱਧੂ"