Skip to main content

Posts

Showing posts from January 26, 2019

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ (ਜੰਗ ਚਮਕੌਰ ਸਾਹਿਬ)

ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ (ਜੰਗ ਚਮਕੌਰ ਸਾਹਿਬ) ਪਿਤਾ ਦਸ਼ਮੇਸ਼ ਕਹਿਣ ਲੱਗੇ ਅਜੀਤ ਤਾਂਈ, ਆ ਤੇਰਾ ਕਰੀਏ ਸਿੰਗਾਰ ਲਾੜੀ ਵਰੀਂ ਜੇ। ਕਲਗੀ ਤੇ ਤੌੜਾ ਢਾਲ ਨਾਲ ਕਿਰਪਾਨ ਦੇਈਏ, ਵੈਰੀ ਨੂੰ ਮੈਦਾਨੇ ਜਾ ਕੇ ਵਡੇਂ ਵਾਂਗ ਚਰੀ ਜੇ। ਕੌਮ ਅਤੇ ਪੁੱਤਰਾਂ ਚ ਫਰਕ ਦਸ਼ਮੇਸ਼ ਕੀਤਾ, ਕਹੇ ਇਤਿਹਾਸ ਗੱਲ ਜਾਣੀਂ ਨਹੀਉਂ ਜਰੀ ਜੇ। ਦਾਦੇ ਵਾਲੇ ਲੀਹੇ ਤੈਨੂੰ ਤੋਰਨਾ ਅਜੀਤ ਸਿੰਘਾਂ, ਬਣ ਜੇ ਮਿਸਾਲ ਜੰਗ ਐਸੀ ਜਾਕੇ ਲੜੀਂ ਜੇ ।। ਆਖਿਆ ਅਜੀਤ ਨਾਂ ਅਜੀਤ ਹੈ ਅਜਿੱਤ ਰਹੱਸਾਂ, ਹਾਰਿਆ ਜੇ ਕਰ ਫਿਰ ਵਾਪਿਸ ਨਹੀਂ ਆਵਾਂਗਾ। ਬੜੀ ਖੁਸ਼ੀ ਚੁਣੀਆਂ ਜੋ ਆਪ ਜੀ ਨੇ ਮੇਰੇ ਤਾਈਂ, ਰਣ ਵਿੱਚ ਵੈਰੀ ਦੀਆਂ ਭਾਜੜਾਂ ਪਵਾਂਵਗਾ। ਪੁੱਤਰ ਹਾਂ ਆਪ ਜੀ ਦਾ ਅਣਖਾਂ ਦੀ ਗੁੜਤੀ ਏ, ਦਾਦਾ ਜੀ ਦੀ ਪੱਗ ਤਾਈਂ ਦਾਗ ਨਹੀਂ ਲਗਾਵਾਂਗਾ। ਜਿਨ੍ਹਾਂ ਚਿਰ ਕਤਰਾ ਸਰੀਰ ਵਿੱਚ ਖੂਨ ਦਾ ਏ, ਉਨ੍ਹਾਂ ਚਿਰ ਵੈਰੀਆਂ ਦੇ ਖੂਨ ਨਾਲ ਨਹਾਵਂਗਾ।। ਪੰਜ ਸਿੰਘ ਨਾਲ ਲੈਕੇ ਤੁਰੀਆ ਅਜੀਤ ਸਿੰਘ, ਫੁਰਤੀ ਤੁਫਾਨੀ ਘੋੜਾ ਮੰਜਿਲਾਂ ਨੂੰ ਚੀਰਦਾ। ਹਾਏ ਅੱਲ੍ਹਾ ਆਏ ਅੰਮਾ ਕਹਿਕੇ ਡਿੱਗਾ ਧਰਤੀ ਤੇ, ਜੀਹਨੇ ਜੀਹਨੇ ਲਿਆ ਪ੍ਰਸਾਦ ਉਹਦੇ ਤੀਰ ਦਾ। ਜਿਹੜਾ ਕੋਈ ਨੇੜੇ ਬਹੁਤਾ ਪੁੱਝਿਆ ਅਜੀਤ ਸਿਉਂ ਦੇ, ਉਸ ਦੀਆਂ ਆਂਦਰਾਂ ਨੂੰ ਤੇਗ ਨਾਲ ਚੀਰ ਦਾ। ਗੜ੍ਹੀ ਚੋਂ ਜੁਝਾਰ ਤੱਕੇ ਨਾਲੇ ਇਹ ਲੋਚਦਾ ਏ, ਹੁੰਦਾ ਸਰਬਾਲਾ ਕਿੱਤੇ ਉਹ ਵੀ ਵੱਡੇ ਵੀਰ ਦਾ।। ਜੀਹਨੇ ਜੀਹਨੇ ਤੱਕੀ ਜੰਗ ਜੁੜਕੇ ਹਾਂ ਰਹਿਗੇ ਦੰਦ, ਕਹਿਣ