Skip to main content

Posts

Showing posts from August 17, 2018

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਵਿਕਾਸ

ਲੰਮੀਆਂ ਨੇਂ ਵਾਟਾਂ, ਕਿਤੇ ਛਾਂ ਨਾਂ ਰਹੀ। ਜਰਾ ਕੂ ਖਲੋ ਲਈਏ ਕੋਈ ਥਾਂ ਨਾਂ ਰਹੀ।। ਨਹਿਰਾਂ ਦੇ ਕੰਢੇ ਵੀ ਹਰਿਆਲੀ ਨਾਂ ਰਹੀ। ਕਿੱਕਰ,ਸਹਤੂਤ,ਨਿੰਮ, ਟਾਹਲੀ ਨਾਂ ਰਹੀ।। ਨਾਂ ਕੋਇਲ ਰਕਾਨ, ਕਾਂ ਸੈਤਾਨ ਨਾਂ ਰਿਹਾ। ਪਹਿਲਾਂ ਜਿਹਾ ਕਿਤੇ ਆਣ ਜਾਣ ਨਾਂ ਰਿਹਾ।। ਕੜ੍ਹਣੀਂ ਦਾ ਦੁੱਧ, ਚੁੱਲੇ ਹਾਰੇ ਨਾਂ ਰਹੇ। ਪਹਿਲਾਂ ਜਿਹੇ ਮਿੱਤਰ ਪਿਆਰੇ ਨਾਂ ਰਹੇ।। ਘਾਹ ਨੂੰ ਸਵਾਹ ਸਪਰੇਆਂ ਕਰੀਆ। ਵੈਰੀ ਨਾਲ ਮਿੱਤਰਾਂ ਨੂੰ ਮਾਰ ਧਰੀਆ।। ਚਿੜੀਆਂ,ਗਟਾਰਾਂ ਤਾਂ ਅਲੋਪ ਹੋ ਗਈਆਂ। ਕੂੰਜਾਂ ਦੀਆਂ ਡਾਰਾਂ ਖੌਰੇ ਕਿਥੇ ਖੋ ਗਈਆਂ।। ਪਹਿਲਾਂ ਜਿਹੀ ਮਿੱਠੀ ਜੁਬਾਨ ਨਾਂ ਰਹੀ। ਜਿਹੜਾ ਬੋਲੇ ਲੱਗੇ ਨਿਰੀ ਜਹਿਰ ਹੈ ਭਰੀ।। ਸੋਹਾਂ ਚੁੱਕੇ ਪਹਿਲਾਂ ਜਾ ਇਮਾਨ ਨਾਂ ਰਿਹਾ। ਰਹਿ ਗਿਐ ਬੰਦਾ, ਇਨਸਾਨ ਨਾਂ ਰਿਹਾ ।। ਬਾਪ ਦੀ ਉਹ ਉਂਗਲੀ, ਗੰਦੇੜੇ ਬਾਬੇ ਦੇ। ਲੱਗਦੇ ਨਹੀਂ ਚੰਗੇ ਹੁਣ ਬੋਲ ਦਾਦੇ ਦੇ।। ਛੱਤ ਉਤੇ ਸੋਣਾਂ,ਵੇਖਣੇ-ਉਹ ਤਾਰੇ ਨਾਂ ਰਹੇ। ਮਾਂ ਦੀ  ਮਿੱਠੀ ਲੋਰੀ ਤੇ ਹੁਲਾਰੇ ਨਾਂ ਰਹੇ।। ਕਮਰੇ ਚ ਖੇਡੀ ਜਾਣ,ਕੀ ਖੇਡਾਂ ਹੋ ਗਈਆਂ। ਸ਼ੇਰਾਂ ਜੇ ਜਵਾਨ ਸੀ ਹਾਂ ਭੇੜਾਂ ਹੋ ਗਈਆਂ।। ਰਿਸ਼ਤੇ ਤੇ ਨਾਤਿਆਂ ਚ ਪਿਆਰ ਨਾਂ ਰਿਹਾ। ਅੱਡੇ ਤਾਈਂ ਤੋਰਨੇ ਦਾ ਵਿਹਾਰ ਨਾਂ ਰਿਹਾ।। ਬਹੁਤਾ ਕੁੱਝ ਦਿੱਤਾ,ਬਹੁਤਾ ਕੁੱਝ ਖੋ ਲਿਆ। ਰੁਕ ਜਾਵੋ ਬੜਾ ਵਿਕਾਸ ਹੋ ਲਿਆ।। ਪੰਛੀਆਂ ਦੀ ਹੋਂਦ ਮੁੱਕੀ  ਮੁੱਕੇ ਰੁੱਖ ਨੇ। ਇਨ੍ਹਾਂ ਕੁੱਝ ਖੋ ਕੇ ਵੀ ਕਿਉਂ ਬੰਦੇ ਚੁਪ ਨੇ।। ਹੁਣ