Skip to main content

Posts

Showing posts from May 15, 2018

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਜੀਵਨ

...... ਜੀਵਨ......... ਜੀਵਨ ਵਾਲੇ -ਇੱਕ ਸੁੰਦਰ ਅਹਿਸਾਸ ਨਾਲ ਜੀਵਨ ਕੱਟ ਜਾਂਦੇ ਨੇ। ਹਾਰਾਂ ਮੰਨਨ ਵਾਲੇ ਜ਼ਿੰਦਗੀ ਦੇ ਰਾਹਾਂ ਤੋਂ ਹੱਟ ਜਾਂਦੇ ਨੇ। ਵਿਰਲੇ ਮੁੰਹ ਦੇ ਬੋਲ ਫੜਾਕੇ ਪੂਰੇ ਉਸਤੇ ਉਤਰਦੇ, ਦਿਲ ਵਿੱਚ ਦੀਵੇ ਬਾਲਨ ਵਾਲੇ ਮੰਦਰ ਮਸਜਿਦ ਘੱਟ ਜਾਂਦੇ ਨੇ। ਬੱਚੇ ਨਾਲੋਂ ਵਸਤਾ ਭਾਰੀ ਉਪਰੋਂ ਬੋਝ ਉਮੀਦਾਂ ਦਾ, ਡਰ ਵਿੱਚ ਜੀਣਾ ਭੁਲਕੇ ਨਿੱਕੇ-ਨਿੱਕੇ ਸਭ ਕੁੱਝ ਰੱਟ ਜਾਂਦੇ ਨੇ। ਜਿੰਦਗੀ ਹੁਣ ਨਹੀਂ ਪਹਿਲਾਂ ਵਰਗੀ ਹਰ ਕੋਈ ਆਪਣੀ ਕਾਹਲੀ ਵਿੱਚ, ਫੋਨਾਂ ਉੱਤੇ ਹੀ ਦੁੱਖ ਦੇ ਦਾਰੂ , ਵੈਦ ਭੀ ਹੁਣ ਤਾਂ ਦੱਸ ਜਾਂਦੇ ਨੇ। ...... ਹਰਗੋਬਿੰਦ ਸਿੰਘ "ਸਿੱਧੂ"

ਮੈਂ ਤੋਂ ਮੈਂ ਤੱਕ

ਮੈਂ ਤੋਂ ਮੈਂ ਦੇ ਤੱਕ ਦਾ ਸਫ਼ਰ ਹੀ ਲੈ ਕੇ ਫਿਰਦਾ ਹਾਂ, ਜਿੰਦਗੀ ਕੀ ਹੈ,ਲੱਭਨ ਦੇ ਲਈ ਰੋਜ਼ ਨਿਕਲਦਾ ਹਾਂ। ਆਖ਼ਰ ਨੂੰ ਫਿਰ ਆਪਣੇ ਤੇ ਹੀ ਆਕੇ ਖੜ੍ਹ ਜਾਈ ਦਾ ਤਿਲਕਣ ਵਿਹੜਾ-ਜੱਗ,ਮੈਂ ਇਸਤੇ ਰੋਜ਼ ਫਿਸਲਦਾ ਹਾਂ। ਕੱਚ ਪੈਰਾਂ ਦੀ ਜੁੱਤੀ, ਕੰਡੇ ਕੁੰਡਲ ਬਣਾ ਲਈ ਦੇ, ਪਤਾ ਇਹ ਰਖਦੇ, ਕਿੰਨ੍ਹੀ ਰਾਹੀਂ, ਮੈਂ ਵਿਚਰਦਾ ਹਾਂ। ਮੈਂ ਤਪੀਆ ਹੋਈਆ ਲੋਹਾ, ਉਸਦੀ ਸੱਟ ਲੌਹਾਰ ਜਿਹੀ, ਜਿੰਨੀਆਂ ਚੋਟਾਂ ਖਾਣਾਂ ,ਉਨ੍ਹਾਂ ਹੋਰ ਨਿਖਰਦਾ ਹਾਂ। ...HARGOBIND SINGH SIDHU(9017496007)