Skip to main content

Posts

Showing posts from May 23, 2018

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਉਧਮ

ਕੱਲ੍ਹ ਦੀ ਹਵਾ ਸੁਨੇਹਾ ਲੈ ਕੇ ਆਵੇਗੀ, ਕਿੰਝ ਉਧਮ ਅੱਗੇ ਨੱਕ ਰਗੜੇ ਤਕਦੀਰਾਂ ਨੇ। ਸੱਚੇ ਪਾਂਧੀ ਵਾਂਗ ਤੁਰੈਂ, ਕੁੱਝ ਪਾ ਲਏਂਗਾ, ਕੁੱਝ ਨਹੀਂ ਦੇਣਾਂ ਇਹ ਟੰਗੀਆਂ ਤਸਵੀਰਾਂ ਨੇ। ਮੁੜਕੇ ਦੀ ਖੂਸਬੋ ਨੂੰ ਬਦਬੋ ਜਾਣੀ ਨਾਂ, ਪਾਰ ਨਹੀਂ ਪਾਉਣੀ ਬਲ੍ਹੀਆ ਸੋਹਲ ਸਰੀਰਾਂ ਨੇ। ਮੁੱਠੀ ਵਿੱਚ ਅਸਮਾਨ ਨੂੰ ਭਰਨਾ ਸੋਖਾ ਨਹੀਂ, ਅੱਖ ਮਛਲੀ ਦੀ ਬਿਣਨੀ, ਇੰਝ ਨਹੀਂ ਤੀਰਾਂ ਨੇ। .....ਹਰਗੋਬਿੰਦ ਸਿੰਘ "ਸਿੱਧੂ"