Skip to main content

Posts

Showing posts from March 24, 2018

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਮੁਹਬੱਤਾਂ ਦੇ ਦੀਵੇ

.......*****......*****....... ਲੱਖ ਦੀਵੇ-ਮਸਜਿਦ ਮੰਦਰ ਬਾਲ਼। ਪਰ ਇੱਕ,ਦਿਲ ਦੇ ਅੰਦਰ ਬਾਲ਼।। ਦੀਵੇ ਵਿੱਚ ਪਾ,ਤੇਲ-ਮੁਹਬੱਤ, ਨਫ਼ਰਤ,ਵੈਰ ਤੇ ਖੰਜਰ ਬਾਲ਼। ਨਵੀਆਂ ਨੂੰ ਦੇ ਨਾ,ਧਰਮ ਦੀ ਪੁੱਠ, ਵਿਦਿਆ ਦੇ ਸਾਂਚੇ ਵਿੱਚ ਢਾਲ। ਮੁਢ ਤੋਂ ਰਹੇ ਲੜਾਉਂਦੇ ਜਿਹੜੇ, ਧੂਨੀ ਪਾ ,ਉਹ ਮੰਜਰ ਬਾਲ਼। ਤਰਕ ਬਿਨਾਂ ਨਾ ਮੰਨੀ ਕੁੱਝ, ਜਹਨ ਚ ਪਏ ਜੋ ਖੰਡਰ ਬਾਲ਼। ਜੇ ਦੇਣਾ ਹੋਕਾ ਸੱਚ ਦਾ ਸਿੱਧੂਆ, ਖੁਦ ਜੋ ਕਰੇਂ ,ਅਡੰਬਰ ਬਾਲ਼। .... ਹਰਗੋਬਿੰਦ ਸਿੰਘ ਸਿੱਧੂ