ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ
ਇਨਕਲਾਬ ਮਾਂ ਅਾਹ ਮੇਰੇ ਬੁਲਟ ਤੇ ਕਪੜਾ ਮਾਰੀਂ ਜਲਦੀ ਨਾਲ,ਅੱਜ ਸਹਿਰ ਭਗਤ ਸਿੰਘ ਸਹੀਦੀ ਦਿਵਸ ਤੇ ਨਾਟਕ ਮੇਲਾ ਦੇਖਣ ਜਾਣਾ ਹੈ।ਮਾਂ ਵਿਚਾਰੀ ਬੁਲਟ ਤੇ ਕਪੜਾ ਮਾਰਨ ਲਗੀ। ਗੁਰਲਾਲ ਕਲ ਸਹਿਰੋਂ ਨਵੀਂ ਪੀਲੀ ਪੱਗ ਲੈ ਅਾਇਆ ਸੀ।ਮਾਂ ਨੂੰ ਖੁਸ਼ੀ ਸੀ ਕਿ ਉਸਨੂੰ ਭਗਤ ਸਿੰਘ ਦਾ ਸਹੀਦੀ ਦਿਨ ਯਾਦ ਹੈ।ਗੁਰਲਾਲ ਨੇ ਅੰਦਰੋਂ ਕੁੰਡੀ ਲਾਕੇ ਪਗ ਬਣਨੀ ਸੁਰੂ ਕਰ ਦਿਤੀ ਸੀ।ਪਰ ਨਾਲ ਹੀ ੳੁਸਦੇ ਮੋਬਾਈਲ ਤੇ ਵਜਦੇ ਚਮਕੀਲੇ ਦੇ ਗੀਤ ਦੀ ਅਾਵਾਜ ਦਰਵਾਜਾ ਬੰਦ ਹੋਣ ਦੇ ਵਾਵਜੂਦ ਵਾਹਰ ਅਾ ਰਹੀ ਸੀ ਤੇ ਕਦੇ ਕਦੇ ਨਾਲ ਉਸਦੇ ਗੁਣਗੁਣਾਉਣ ਦੀ ਵੀ।ਜਦ ਕਾਫ਼ੀ ਦੇਰ ਤੱਕ ਦਰਵਾਜਾ ਨਾ ਖੁਲਾ ਤਾਂ ਮਾਂ ਨੇ ਦਰਵਾਜ਼ੇ ਦੀ ਥੋੜੀ ਜਿਹੀ ਵਿਰਲ ਵਿਚਦੀ ਦੇਖਣਾ ਚਾਹਿਆ ।ਪਗ ਬਝ ਚੁੱਕੀ ਸੀ ਪਰ ਗੁਰਲਾਲ ਹੁਣ ਕਾਗ਼ਜ਼ ਜੇ ਥਲੇ ਅਗ ਜਿਹੀ ਜਲਾਕੇ ਕੁੱਝ ਸੁੰਘਨ ਦੀ ਕੋਸ਼ਿਸ਼ ਕਰ ਰਿਹਾ ਸੀ।ਮਾਂ ਨੇ ਫਟ ਦੇਣੇ ਦਰਬਾਜੇ ਨੂੰ ਧਕਾ ਮਾਰਿਆ -"ਵੇ ਅਾਹ ਕੀ ਕਰ ਰਿਹਾ ਹੈਂ?" -'ਮਾਂ ਕੁੱਝ ਨਹੀਂ ਦਵਾਈ ਅਾ,ਸਰੀਰ ਜਿਹਾ ਟੁੱਟੀ ਜਾਂਦਾ ਸੀ। ' "ਵੇ ਅਾਹ ਕਿਹਡ਼ੀ ਦਵਾਈ ਅਾ? " ਮਾਂ ਤੂੰ ਮੇਰਾ ਸਿਰ ਨਾ ਖਾ ਤੇ ਅਾਪਣਾ ਕੰਮ ਕਰ- ਕਹਿ ਉਸਨੇ ਕੰਮ ਜਾਰੀ ਰਖਿਆ । ਮਾਂ ਨਮ ਅਖਾਂ ਨਾਲ ਵਾਹਰ ਜਾ ਚੁੱਕੀ ਸੀ। ਕੁੱਝ ਕੂ ਦੇਰ ਵਾਅਦ ਗੁਰਲਾਲ ਦੇ ਸਾਥੀ ਵਾਹਰ ਮੋਟਰਸਾਈਕਲਾਂ ਤੇ ਅਾ ਚੁੱਕੇ ਸਨ। ਉਹਨਾਂ ਗੁਰਲਾਲ ਨੂੰ ਅਾਵਾਜ ਦਿੱਤੀ ਅਾਜਾ ਬਾਈ ਹੁਣ ਦੇਰ ਹੋ