ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ
...... ਹੰਝੂ.... ਸਾਗਰ ਵਰਗਾ ਖਾਰਾ ਹੰਝੂ, ਦਿਲ ਦਾ ਬਣੇ ਸਹਾਰਾ ਹੰਝੂ। ਸਭੈ ਸਾਥ ਕਿਨਾਰਾ ਕਰ ਜਾਣ, ਪਰ ਨਾ ਕਰੇ ਕਿਨਾਰਾ ਹੰਝੂ। ਇੱਕ ਹੰਝੂ ਦਾ ਮੁੱਲ ਕਈ ਪੀੜਾਂ, ਪੀੜਾਂ ਦਾ ਵਣਜਾਰਾ ਹੰਝੂ। ਦੁੱਖ, ਰੋਸੇ, ਗੰਮ ਚੁੱਕੀ ਫਿਰਦਾ, ਕੀ ਜਾਣੌ ?ਕਿਨਾਂ ਭਾਰਾ ਹੰਝੂ। ਅੱਖ ਤਾਂ ਬਸ ਗਵਾਹੀ ਭਰਦੀ, ਦਿਲ ਚੋਂ ਨਿਕਲੇ ਯਾਰਾ ਹੰਝੂ। ਬੱਚੇ ਦਾ ਹੰਝੂ 'ਰੋਸ਼ੇ' ਵਾਲਾ, ਕਿਰਤੀ ਦਾ 'ਵਿਚਾਰਾ' ਹੰਝੂ। ਧੀ ਬਾਬਲ ਤੋਂ ਦੁੱਖ ਛਪਾਵੇ, ਹਾਲ ਦਸ ਜਾਏ ਸਾਰਾ ਹੰਝੂ। 'ਸਿੱਧੂ' ਦੀ ਅੱਖ ਨਮੀਂ-ਨਿਮਰਤਾ, ਤਾਹੀੳਂ ਜਾਣੋਂ ਪਿਆਰਾ ਹੰਝੂ। ....ਹਰਗੋਬਿੰਦ ਸਿੰਘ ਸਿੱਧੂ