Skip to main content

Posts

Showing posts from November 12, 2017

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਪੰਜਾਬੀ

......... ............ਪੰਜਾਬੀ........... ਲੱਖ-ਲੱਖ ਬਣਦਾ ਦਿਉ ਹਾਂ ਸਤਿਕਾਰ ਪੰਜਾਬੀ ਨੂੰ। ਗੈਰਾਂ ਦੀ ਕਰ ਦਿਉ ਨਾਂ ਗੁਨਾਹਗਾਰ ਪੰਜਾਬੀ ਨੂੰ।। ਤੁਹਾਡੇ ਕਰਕੇ ਝੁੱਕ ਜਾਏ ਨਾਂ ਸਿਰ ਮਾਂ ਬੋਲੀ  ਦਾ, ਭੈਣਾਂ ਹੀ ਪਾਵਣ ਲੱਗ ਜਾਵਣ ਵੰਗਾਰ ਪੰਜਾਬੀ ਨੂੰ। ਹਿੰਦੀ, ਊਰਦੂ, ਪੰਜਾਬੀ ਸਭ ਭੈਣਾਂ ਵਰਗੀਆਂ ਨੇ, ਨਾਂ ਕਰੋ ਤੁਸੀਂ ਮਿੱਤਰੋ  ਸ਼ਰਮਸਾਰ  ਪੰਜਾਬੀ  ਨੂੰ। ਪੜੋ ਪੰਜਾਬੀ ਅਤੇ ਪੜਾਉ ਪੰਜਾਬੀ  ਪੁੱਤਰਾਂ  ਨੂੰ, ਜੇ ਚਾਹੁੰਦੇ ਹੋ ਦੇਣਾਂ,ਸਹੀ ਸਤਿਕਾਰ ਪੰਜਾਬੀ ਨੂੰ। ਵਾਰਿਸ-ਸ਼ਿਵ-ਪਾੱਤਰ ਪੜ੍ਹ ਲੳ ਪੜਨਾਂ ਚਾਹੁੰਦੇ ਜੇ, ਨਹੀਂ ਲੱਭਣੇ ਨੇ ਐਸੇ ਫਿਰ ਦਿਲਦਾਰ ਪੰਜਾਬੀ ਨੂੰ। ਨਾਂ ਕਿਸੇ  ਨੇ ਦਿੱਤਾ  ਨਾਂ ਹੀ ਮੁੜਕੇ  ਦੇਣਾਂ  ਏ , ਦੇ ਗਏ ਦੇਣਾਂ  ਜੋ ਨੇਂ , ਕਿੱਸਾਕਾਰ ਪੰਜਾਬੀ ਨੂੰ। ਬੁੱਲ੍ਹਾ,ਪੀਲੂ, ਸ਼ਾਹ ਹੁਸੈਨ ਦੀ ਰਿਣੀ ਪੰਜਾਬੀ ਰਹੂ, ਲੱਭਦੀ ਫਿਰ ਮਾਂ ਬੋਲੀ ਕਾਦਰਯਾਰ ਪੰਜਾਬੀ ਨੂੰ। ਪੁੱਤਰ ਪੜਨ ਅੰਗਰੇਜ਼ੀ, ਹਾਮੀਂ ਤੁਸੀਂ ਪੰਜਾਬੀ ਦੇ, ਚੰਗਾ ਦੇਣਾਂ ਦੇ ਰਹੇ ਹੋ- ਮੇਰੇ ਯਾਰ, ਪੰਜਾਬੀ ਨੂੰ। ਸ਼ਰਨੇਮ ਚੋਂ 'ਸਿੰਘ' ਤੇ 'ਕੌਰ' ਹਟਾ ਲਏ ਲੋਕਾਂ ਨੇ, ਭਈਆਂ ਮਾਂ ਬਣਾ ਲਈ, ਭੁੱਲੇ ਸਰਦਾਰ ਪੰਜਾਬੀ ਨੂੰ। ਮਾਂ ਬੋਲੀ ਤੋਂ ਮੁਨਕਰ, ਹੋਂਦ ਗਵਾ ਲਏਂਗਾ ਸਿੱਧੂਆ, ਬੋਲੀ ਵਿੱਚ ਮਾਂ ਥਾਂ ਰੱਖੀਂ,  ਹਕ਼ਦਾਰ ਪੰਜਾਬੀ ਨੂੰ। ਲੱਖ ਲੱਖ ਬਣਦ