ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ
ਘਰ ਦਿਆਂ ਵਾਂਗਰ ਫਿਕਰ ਜੋ ਰਖਦਾ ਆਪਣੇ ਸਾਂਝੀ ਸੀਰੀ ਦਾ, ਫਿਕਰ ਪਰਾਲੀ ਖੇਤ ਪਈ ਦਾ ,ਮੰਡੀਏਂ- ਰੁਲਦੀ ਜ਼ੀਰੀ ਦਾ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਕਿੱਦਾਂ ਪਾਣੀ ਲਾਈਦਾ ਜੇਠ ਹਾਢ ਦੀਆਂ ਧੁੱਪਾਂ ਦੇ ਵਿੱਚ ਕਿੱਦਾਂ ਤਨ ਪਿਘਲਾਈਦਾ ਕਿਰਤੀ ਦੀ ਕਿਰਤ ਦਾ ਜਦ ਨਾ ਮੁੱਲ ਪਾਉਂਦੀਆਂ ਸਰਕਾਰਾਂ ਨੇ ਕਿਰਤੀ ਤਾਈਂ ਸਹਿ ਨਹੀਂ ਹੁੰਦਾ, ਫੇਰ ਪੈਂਦਿਆਂ ਮਾਰਾਂ ਨੇ ਸਿਰਾਂ ਦੇ ਸਾਫੇ ਗਲਾਂ ਚ ਆਉਂਦੇ - ਫਿਰ ਟੁੱਟੇ ਕਿਰਸਾਨਾਂ ਦੇ ਆਸਾਂ ਟੁੱਟਣ, ਸਲਫਾਸਾਂ ਲੁੱਟਣ ,ਫਿਰ ਵਿਹੜੇ ਅਰਮਾਨਾਂ ਦੇ ਸਿੱਧੂਆ ਜੋ ਕਿਰਸਾਨ ਦੇਸ਼ ਦਾ ਅੰਨ ਦੇ ਨਾਲ ਢਿੱਡ ਭਰਦਾ ਹੈ ਉਥੇ ਹੀ ਕਿਰਸਾਨ ਖੜ੍ਹਾ ,ਨਿੱਤ ਦੇਸ਼ ਤਰੱਕੀ ਕਰਦਾ ਹੈ ਨਿੱਤ ਦੇਸ਼ ਤਰੱਕੀ ਕਰਦਾ ਹੈ, ਨਿੱਤ ਦੇਸ਼ ਤਰੱਕੀ ਕਰਦਾ ਹੈ। ....ਹਰਗੋਬਿੰਦ ਸਿੰਘ ਸਿੱਧੂ