Skip to main content

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ (ਜੰਗ ਚਮਕੌਰ ਸਾਹਿਬ)


ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ (ਜੰਗ ਚਮਕੌਰ ਸਾਹਿਬ)

ਪਿਤਾ ਦਸ਼ਮੇਸ਼ ਕਹਿਣ ਲੱਗੇ ਅਜੀਤ ਤਾਂਈ,
ਆ ਤੇਰਾ ਕਰੀਏ ਸਿੰਗਾਰ ਲਾੜੀ ਵਰੀਂ ਜੇ।
ਕਲਗੀ ਤੇ ਤੌੜਾ ਢਾਲ ਨਾਲ ਕਿਰਪਾਨ ਦੇਈਏ,
ਵੈਰੀ ਨੂੰ ਮੈਦਾਨੇ ਜਾ ਕੇ ਵਡੇਂ ਵਾਂਗ ਚਰੀ ਜੇ।
ਕੌਮ ਅਤੇ ਪੁੱਤਰਾਂ ਚ ਫਰਕ ਦਸ਼ਮੇਸ਼ ਕੀਤਾ,
ਕਹੇ ਇਤਿਹਾਸ ਗੱਲ ਜਾਣੀਂ ਨਹੀਉਂ ਜਰੀ ਜੇ।
ਦਾਦੇ ਵਾਲੇ ਲੀਹੇ ਤੈਨੂੰ ਤੋਰਨਾ ਅਜੀਤ ਸਿੰਘਾਂ,
ਬਣ ਜੇ ਮਿਸਾਲ ਜੰਗ ਐਸੀ ਜਾਕੇ ਲੜੀਂ ਜੇ ।।

ਆਖਿਆ ਅਜੀਤ ਨਾਂ ਅਜੀਤ ਹੈ ਅਜਿੱਤ ਰਹੱਸਾਂ,
ਹਾਰਿਆ ਜੇ ਕਰ ਫਿਰ ਵਾਪਿਸ ਨਹੀਂ ਆਵਾਂਗਾ।
ਬੜੀ ਖੁਸ਼ੀ ਚੁਣੀਆਂ ਜੋ ਆਪ ਜੀ ਨੇ ਮੇਰੇ ਤਾਈਂ,
ਰਣ ਵਿੱਚ ਵੈਰੀ ਦੀਆਂ ਭਾਜੜਾਂ ਪਵਾਂਵਗਾ।
ਪੁੱਤਰ ਹਾਂ ਆਪ ਜੀ ਦਾ ਅਣਖਾਂ ਦੀ ਗੁੜਤੀ ਏ,
ਦਾਦਾ ਜੀ ਦੀ ਪੱਗ ਤਾਈਂ ਦਾਗ ਨਹੀਂ ਲਗਾਵਾਂਗਾ।
ਜਿਨ੍ਹਾਂ ਚਿਰ ਕਤਰਾ ਸਰੀਰ ਵਿੱਚ ਖੂਨ ਦਾ ਏ,
ਉਨ੍ਹਾਂ ਚਿਰ ਵੈਰੀਆਂ ਦੇ ਖੂਨ ਨਾਲ ਨਹਾਵਂਗਾ।।

ਪੰਜ ਸਿੰਘ ਨਾਲ ਲੈਕੇ ਤੁਰੀਆ ਅਜੀਤ ਸਿੰਘ,
ਫੁਰਤੀ ਤੁਫਾਨੀ ਘੋੜਾ ਮੰਜਿਲਾਂ ਨੂੰ ਚੀਰਦਾ।
ਹਾਏ ਅੱਲ੍ਹਾ ਆਏ ਅੰਮਾ ਕਹਿਕੇ ਡਿੱਗਾ ਧਰਤੀ ਤੇ,
ਜੀਹਨੇ ਜੀਹਨੇ ਲਿਆ ਪ੍ਰਸਾਦ ਉਹਦੇ ਤੀਰ ਦਾ।
ਜਿਹੜਾ ਕੋਈ ਨੇੜੇ ਬਹੁਤਾ ਪੁੱਝਿਆ ਅਜੀਤ ਸਿਉਂ ਦੇ,
ਉਸ ਦੀਆਂ ਆਂਦਰਾਂ ਨੂੰ ਤੇਗ ਨਾਲ ਚੀਰ ਦਾ।
ਗੜ੍ਹੀ ਚੋਂ ਜੁਝਾਰ ਤੱਕੇ ਨਾਲੇ ਇਹ ਲੋਚਦਾ ਏ,
ਹੁੰਦਾ ਸਰਬਾਲਾ ਕਿੱਤੇ ਉਹ ਵੀ ਵੱਡੇ ਵੀਰ ਦਾ।।

ਜੀਹਨੇ ਜੀਹਨੇ ਤੱਕੀ ਜੰਗ ਜੁੜਕੇ ਹਾਂ ਰਹਿਗੇ ਦੰਦ,
ਕਹਿਣ ਅਜੀਤ ਸਿੰਘ ਕਹਿਰ ਢਾਈ ਜਾਂਦਾ ਏ।
‌ਵੱਡੇ ਵੱਡੇ ਦੁੰਬੇ ਖਾਣੇ, ਸਵਾ ਸਵਾ ਮਣ ਦੇਹੀ ਵਾਲੇ,
ਜਰਨੈਲਾਂ ਦੀਆਂ ਗੋੱਡੀਆਂ ਲਵਾਈ ਜਾਂਦਾ ਏ।
ਬਾਜ ਜੇਹੀ ਫੁਰਤੀ ਨਾਲ ਜੀਹਦੇ ਜੀਹਦੇ ਵੱਲ ਪੈਂਦਾ,
ਧੁੱਰ ਦੀ ਹਾਂ ਉਹਦੀ ਟਿਕਟ ਕਟਾਈ ਜਾਂਦਾ ਏ।
ਪੁੱਤ ਦਸ਼ਮੇਸ਼ ਦਾ ਨਿਪੁੰਨ ਪੂਰਾ ਜੰਗ ਦਾ ਏ,
ਨਾਲ ਸਮਸ਼ੀਰ ਲੋਹਾ ਮਨਵਾਈ ਜਾਂਦਾ ਏ।

ਸਾਰੇ ਨਿਯਮ ਜੰਗ ਦੇ ਤਿਆਗੇ ਫੇਰ ਮੁਗਲਾਂ ਨੇ,
ਕੱਲੇ ਅਜੀਤ ਸਿੰਘ ਉੱਤੇ ਹਲਾ ਰਲ ਬੋਲਿਆ।
ਕਿਤੇ ਤਲਵਾਰ ਕਿਤੇ ਤੀਰਾਂ ਦੀਆਂ ਵਾਛੜਾਂ ਨੇ,
ਜਿਗਰੇ ਨਾਲ ਲੜਦਾ ਉਹ ਰਿਹਾ ਨਹੀਂ ਡੋਲਿਆ।
ਛੁੱਟੀ ਢਾਲ ਟੁੱਟੀ ਤਲਵਾਰ, ਟੁੱਟਾ ਹੋੰਸਲਾ ਨਾਂ,
ਛਾਤੀ ਲੱਗੇ ਤੀਰ ਉੱਤੇ ਵੀ, ਜੈਕਾਰਾ ਹੀ ਬੋਲਿਆ।
ਕਹਿਣਾ ਦਸ਼ਮੇਸ਼ ਵਾਹ ਵਾਹ ਉਹ ਅਜੀਤ ਸਿੰਘਾ
ਤੇਰੇ ਜੰਗੀ-ਜੋਹਰਾਂ ਨੇ ਤਾਂ ਸੱਭ ਤਾਂਈ ਮੋਹ ਲਿਆ।।
.
..ਲਿਖਤ- ਹਰਗੋਬਿੰਦ ਸਿੰਘ ਸਿੱਧੂ
...ਪਿੰਡ ਤੇ ਡਾਕ - ਦੇਸੂ ਮਲਕਾਣਾ
ਤਹਿ ਕਾਲਾਂਵਾਲੀ
ਜਿਲ੍ਹਾ ਸਿਰਸਾ
ਹਰਿਆਣਾ (9466685923)

Comments

Popular posts from this blog

ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ

...ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ .. ****                     ****** ਇਕ ਪੋਹ ਦੀ ਠੰਡੀ ਠੰਢ ਹੋਵੇ, ਠੰਡਾ ਬੁਰਜ ਤੇ ਖ਼ੂਨੀ ਕੰਧ ਹੋਵੇ। ਜੇਰ੍ਹਾ ਪਰਖ਼ਣ ਛੋਟੇ ਬੱਚਿਆਂ ਦਾ, ਜ਼ਾਲਮ ਸੂਬਾ ਸਰਹੰਦ ਹੋਵੇ। ਜੀਹਨੂੰ ਗੁੜ੍ਹਤੀ ਮਿਲੀ ਹੋਏ ਅਣਖਾਂ ਦੀ, ਕੋਅਲੇ ਨਹੀਂ ਅੰਗਾਰੇ ਬਣਦੇ ਨੇ। ਜ਼ਾਲਮ ਦੀ ਮੜੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। ਸਾਡੇ ਸਿਰ ਤੇ ਰਾਜ ਹੋਵੇ ਗੈਰਾਂ ਦਾ, ਗੱਲ ਹੱਕ ਦੀ ਕਰਨੋਂ ਡਰ ਆਵੇ। ਕੋਈ ਆ ਅਡਵਾਇਰ ਜਿਹਾ ਸਾਨੂੰ, ਹਾਂ ਭਾਜੀ ਪਾਕੇ ਤੁਰ ਜਾਵੇ। ਫਿਰ ਊਧਮ ਸਿੰਘ ਦੇ ਉਦ ਮ ਨੂੰ, ਲੰਡਨ ਵਾਲੇ ਵੀ ਮੰਨਦੇ ਨੇ। ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। ਤਿੰਨ ਲਾਲ ਖੜ੍ਹੇ ਹੋਣ ਮਾਵਾਂ ਦੇ, ਹੱਸ ਰਸੇ ਗਲਾਂ ਚ ਪਾਵਣ ਨੂੰ। ਛੋਟੀ ਉਮਰੇ ਕੋਈ ਕਰਤਾਰ ਜਿਹਾ, ਹਾਂ ਚਾਹਵੇ ਮੋਤ ਵਿਆਵਣ ਨੂੰ। ਸਿੱਧੂ ਜੁਲਮ ਦੀ ਸ਼ਾਨ ਤੇ ਪਰਖੇ ਕੋਈ, ਤਾਂ ਤਿੱਖੇ ਹਥਿਆਰੇ ਬਣਦੇ ਨੇ। ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। .... ਹਰਗੋਬਿੰਦ ਸਿੰਘ ਸਿੱਧੂ  ਦੇਸੂ ਮਲਕਾਣਾ, ਸਿਰਸਾ ਹਰਿਆਣਾ ( 9466 685923)

ਇੱਕ ਕਵਿਤਾ

ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ, ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ। ਚਿਤ ਕਰਦਾ ਮੈਂ ਹੁਣੇ ਬਣਾਵਾਂ, ਸੋਹਣੇ ਸੋਹਣੇ ਸਬਦ ਸਜਾਵਾਂ। ਇੱਕ ਕਵਿਤਾ ਮੇਰੀ ਭੈਣਾਂ ਵਰਗੀ, ਭਿੱਜੇ ਸਿੱਲੇ ਨੈਣਾਂ ਵਰਗੀ। ਵੀਰ ਉਡੀਕਣ, ਸੋਚਣ ਬੋਲੇ, ਕਾਗ ਜਿਥੇ- ਉਸ ਸੋਹਣੀ ਥਾਂ ਜਿਹੀ। ਚਿਤ ਕਰਦਾ ਮੈਂ ਹੁਣੇ ਵਣਾਵਾਂ... ਇੱਕ ਬਾਪੂ ਦੇ ਪਗ ਦੇ ਰੰਗ ਜਿਹੀ, ਜੀਵਨ ਜਾਚ ਤੇ ਵੱਖਰੇ ਢੰਗ ਜਿਹੀ। ਮੇਰੇ ਨਾਲ ਜੁੜੀ ਘਰ ਛੱਡਕੇ, ਉਸਦੀ ਸੰਗ,ਉਹਦੀ ਰੰਗਲੀ ਵੰਗ ਜਿਹੀ। ਚਿਤ ਕਰਦਾ ਮੈਂ ਹੁਣੇ ਬਣਾਵਾਂ ਉਸ ਵਰਗੀ ਜੋ ਚੋਰੀ ਤੱਕੇ, ਦਿਲ ਦੇ ਸਾਰੇ ਭੇਦ ਵੀ ਦੱਸੇ। ਦਿਲ ਤੇ ਪਥਰ ਦੀਦ ਨੂੰ ਚੱਖੇ, ਨਾਂ ਸਮਝੇ ਮੈਂ ਲੱਖ ਸਮਝਾਵਾਂ। ਚਿਤ ਕਰਦਾ ਮੈਂ ਹੁਣੇ ਬਣਾਵਾਂ... ਜਾਂ ਕਵਿਤਾ ਕਿਸੇ ਚੁੱਪ ਦੇ ਵਰਗੀ, ਸੁੱਕੇ ਜਿਹੇ ਕਿਸੇ ਰੁੱਖ ਦੇ ਵਰਗੀ। ਬੰਜਰ ਜਿਹੀ ਕੁੱਖ ਦੇ ਵਰਗੀ, ਜਾਂ ਕਿਰਤੀ ਦੇ ਦੁੱਖ ਦੇ ਵਰਗੀ। ਐ ਪਰ ਕਿਥੋਂ ਸਬਦ ਲਿਆਵਾਂ, ਭਰੀਆ ਗਲਾ ਮੈਂ ਕਿਵੇਂ ਸੁਕਾਵਾਂ। ਦਿਲ ਕਰਦਾ ਮੈਂ ਹੁਣੈ ਬਣਾਵਾਂ, ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ, ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ। ..ਹਰਗੋਬਿੰਦ ਸਿੰਘ ਸਿੱਧੂ

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ