Skip to main content

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਵਿਕਾਸ


ਲੰਮੀਆਂ ਨੇਂ ਵਾਟਾਂ, ਕਿਤੇ ਛਾਂ ਨਾਂ ਰਹੀ।
ਜਰਾ ਕੂ ਖਲੋ ਲਈਏ ਕੋਈ ਥਾਂ ਨਾਂ ਰਹੀ।।
ਨਹਿਰਾਂ ਦੇ ਕੰਢੇ ਵੀ ਹਰਿਆਲੀ ਨਾਂ ਰਹੀ।
ਕਿੱਕਰ,ਸਹਤੂਤ,ਨਿੰਮ, ਟਾਹਲੀ ਨਾਂ ਰਹੀ।।
ਨਾਂ ਕੋਇਲ ਰਕਾਨ, ਕਾਂ ਸੈਤਾਨ ਨਾਂ ਰਿਹਾ।
ਪਹਿਲਾਂ ਜਿਹਾ ਕਿਤੇ ਆਣ ਜਾਣ ਨਾਂ ਰਿਹਾ।।
ਕੜ੍ਹਣੀਂ ਦਾ ਦੁੱਧ, ਚੁੱਲੇ ਹਾਰੇ ਨਾਂ ਰਹੇ।
ਪਹਿਲਾਂ ਜਿਹੇ ਮਿੱਤਰ ਪਿਆਰੇ ਨਾਂ ਰਹੇ।।
ਘਾਹ ਨੂੰ ਸਵਾਹ ਸਪਰੇਆਂ ਕਰੀਆ।
ਵੈਰੀ ਨਾਲ ਮਿੱਤਰਾਂ ਨੂੰ ਮਾਰ ਧਰੀਆ।।
ਚਿੜੀਆਂ,ਗਟਾਰਾਂ ਤਾਂ ਅਲੋਪ ਹੋ ਗਈਆਂ।
ਕੂੰਜਾਂ ਦੀਆਂ ਡਾਰਾਂ ਖੌਰੇ ਕਿਥੇ ਖੋ ਗਈਆਂ।।
ਪਹਿਲਾਂ ਜਿਹੀ ਮਿੱਠੀ ਜੁਬਾਨ ਨਾਂ ਰਹੀ।
ਜਿਹੜਾ ਬੋਲੇ ਲੱਗੇ ਨਿਰੀ ਜਹਿਰ ਹੈ ਭਰੀ।।
ਸੋਹਾਂ ਚੁੱਕੇ ਪਹਿਲਾਂ ਜਾ ਇਮਾਨ ਨਾਂ ਰਿਹਾ।
ਰਹਿ ਗਿਐ ਬੰਦਾ, ਇਨਸਾਨ ਨਾਂ ਰਿਹਾ ।।
ਬਾਪ ਦੀ ਉਹ ਉਂਗਲੀ, ਗੰਦੇੜੇ ਬਾਬੇ ਦੇ।
ਲੱਗਦੇ ਨਹੀਂ ਚੰਗੇ ਹੁਣ ਬੋਲ ਦਾਦੇ ਦੇ।।
ਛੱਤ ਉਤੇ ਸੋਣਾਂ,ਵੇਖਣੇ-ਉਹ ਤਾਰੇ ਨਾਂ ਰਹੇ।
ਮਾਂ ਦੀ  ਮਿੱਠੀ ਲੋਰੀ ਤੇ ਹੁਲਾਰੇ ਨਾਂ ਰਹੇ।।
ਕਮਰੇ ਚ ਖੇਡੀ ਜਾਣ,ਕੀ ਖੇਡਾਂ ਹੋ ਗਈਆਂ।
ਸ਼ੇਰਾਂ ਜੇ ਜਵਾਨ ਸੀ ਹਾਂ ਭੇੜਾਂ ਹੋ ਗਈਆਂ।।
ਰਿਸ਼ਤੇ ਤੇ ਨਾਤਿਆਂ ਚ ਪਿਆਰ ਨਾਂ ਰਿਹਾ।
ਅੱਡੇ ਤਾਈਂ ਤੋਰਨੇ ਦਾ ਵਿਹਾਰ ਨਾਂ ਰਿਹਾ।।
ਬਹੁਤਾ ਕੁੱਝ ਦਿੱਤਾ,ਬਹੁਤਾ ਕੁੱਝ ਖੋ ਲਿਆ।
ਰੁਕ ਜਾਵੋ ਬੜਾ ਵਿਕਾਸ ਹੋ ਲਿਆ।।
ਪੰਛੀਆਂ ਦੀ ਹੋਂਦ ਮੁੱਕੀ  ਮੁੱਕੇ ਰੁੱਖ ਨੇ।
ਇਨ੍ਹਾਂ ਕੁੱਝ ਖੋ ਕੇ ਵੀ ਕਿਉਂ ਬੰਦੇ ਚੁਪ ਨੇ।।
ਹੁਣ ਗੱਲ ਆਪਣੇ ਤੇ ਆਣ ਵਾਲੀ ਹੈ।
'ਸਿੱਧੂਆ'ਇਹ ਤੇਜੀ ਸਾਨੂੰ ਖਾਣ ਵਾਲੀ ਹੈ।।
ਲੰਮੀਆਂ ਨੇ ਵਾਟਾਂ, ਕਿਥੋਂ ਛਾਂਵਾ ਲਭਾਂਗੇ।
ਮੁੜਿਆ ਨਹੀਂ ਜਾਣਾ,ਅਸੀਂ ਰਾਹਾਂ ਲਭਾਂਗੇ।।
ਮੁੜਿਆ ਨਹੀਂ ਜਾਣਾ,ਅਸੀਂ ਰਾਹਾਂ ਲਭਾਂਗੇ।।
... ਹਰਗੋਬਿੰਦ ਸਿੰਘ ਸਿੱਧੂ (9017496007)
... ਦੇਸੂ ਮਲਕਾਣਾ
hargobindsidhu@gmail.com

Comments

Popular posts from this blog

ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ

...ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ .. ****                     ****** ਇਕ ਪੋਹ ਦੀ ਠੰਡੀ ਠੰਢ ਹੋਵੇ, ਠੰਡਾ ਬੁਰਜ ਤੇ ਖ਼ੂਨੀ ਕੰਧ ਹੋਵੇ। ਜੇਰ੍ਹਾ ਪਰਖ਼ਣ ਛੋਟੇ ਬੱਚਿਆਂ ਦਾ, ਜ਼ਾਲਮ ਸੂਬਾ ਸਰਹੰਦ ਹੋਵੇ। ਜੀਹਨੂੰ ਗੁੜ੍ਹਤੀ ਮਿਲੀ ਹੋਏ ਅਣਖਾਂ ਦੀ, ਕੋਅਲੇ ਨਹੀਂ ਅੰਗਾਰੇ ਬਣਦੇ ਨੇ। ਜ਼ਾਲਮ ਦੀ ਮੜੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। ਸਾਡੇ ਸਿਰ ਤੇ ਰਾਜ ਹੋਵੇ ਗੈਰਾਂ ਦਾ, ਗੱਲ ਹੱਕ ਦੀ ਕਰਨੋਂ ਡਰ ਆਵੇ। ਕੋਈ ਆ ਅਡਵਾਇਰ ਜਿਹਾ ਸਾਨੂੰ, ਹਾਂ ਭਾਜੀ ਪਾਕੇ ਤੁਰ ਜਾਵੇ। ਫਿਰ ਊਧਮ ਸਿੰਘ ਦੇ ਉਦ ਮ ਨੂੰ, ਲੰਡਨ ਵਾਲੇ ਵੀ ਮੰਨਦੇ ਨੇ। ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। ਤਿੰਨ ਲਾਲ ਖੜ੍ਹੇ ਹੋਣ ਮਾਵਾਂ ਦੇ, ਹੱਸ ਰਸੇ ਗਲਾਂ ਚ ਪਾਵਣ ਨੂੰ। ਛੋਟੀ ਉਮਰੇ ਕੋਈ ਕਰਤਾਰ ਜਿਹਾ, ਹਾਂ ਚਾਹਵੇ ਮੋਤ ਵਿਆਵਣ ਨੂੰ। ਸਿੱਧੂ ਜੁਲਮ ਦੀ ਸ਼ਾਨ ਤੇ ਪਰਖੇ ਕੋਈ, ਤਾਂ ਤਿੱਖੇ ਹਥਿਆਰੇ ਬਣਦੇ ਨੇ। ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। .... ਹਰਗੋਬਿੰਦ ਸਿੰਘ ਸਿੱਧੂ  ਦੇਸੂ ਮਲਕਾਣਾ, ਸਿਰਸਾ ਹਰਿਆਣਾ ( 9466 685923)

ਇੱਕ ਕਵਿਤਾ

ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ, ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ। ਚਿਤ ਕਰਦਾ ਮੈਂ ਹੁਣੇ ਬਣਾਵਾਂ, ਸੋਹਣੇ ਸੋਹਣੇ ਸਬਦ ਸਜਾਵਾਂ। ਇੱਕ ਕਵਿਤਾ ਮੇਰੀ ਭੈਣਾਂ ਵਰਗੀ, ਭਿੱਜੇ ਸਿੱਲੇ ਨੈਣਾਂ ਵਰਗੀ। ਵੀਰ ਉਡੀਕਣ, ਸੋਚਣ ਬੋਲੇ, ਕਾਗ ਜਿਥੇ- ਉਸ ਸੋਹਣੀ ਥਾਂ ਜਿਹੀ। ਚਿਤ ਕਰਦਾ ਮੈਂ ਹੁਣੇ ਵਣਾਵਾਂ... ਇੱਕ ਬਾਪੂ ਦੇ ਪਗ ਦੇ ਰੰਗ ਜਿਹੀ, ਜੀਵਨ ਜਾਚ ਤੇ ਵੱਖਰੇ ਢੰਗ ਜਿਹੀ। ਮੇਰੇ ਨਾਲ ਜੁੜੀ ਘਰ ਛੱਡਕੇ, ਉਸਦੀ ਸੰਗ,ਉਹਦੀ ਰੰਗਲੀ ਵੰਗ ਜਿਹੀ। ਚਿਤ ਕਰਦਾ ਮੈਂ ਹੁਣੇ ਬਣਾਵਾਂ ਉਸ ਵਰਗੀ ਜੋ ਚੋਰੀ ਤੱਕੇ, ਦਿਲ ਦੇ ਸਾਰੇ ਭੇਦ ਵੀ ਦੱਸੇ। ਦਿਲ ਤੇ ਪਥਰ ਦੀਦ ਨੂੰ ਚੱਖੇ, ਨਾਂ ਸਮਝੇ ਮੈਂ ਲੱਖ ਸਮਝਾਵਾਂ। ਚਿਤ ਕਰਦਾ ਮੈਂ ਹੁਣੇ ਬਣਾਵਾਂ... ਜਾਂ ਕਵਿਤਾ ਕਿਸੇ ਚੁੱਪ ਦੇ ਵਰਗੀ, ਸੁੱਕੇ ਜਿਹੇ ਕਿਸੇ ਰੁੱਖ ਦੇ ਵਰਗੀ। ਬੰਜਰ ਜਿਹੀ ਕੁੱਖ ਦੇ ਵਰਗੀ, ਜਾਂ ਕਿਰਤੀ ਦੇ ਦੁੱਖ ਦੇ ਵਰਗੀ। ਐ ਪਰ ਕਿਥੋਂ ਸਬਦ ਲਿਆਵਾਂ, ਭਰੀਆ ਗਲਾ ਮੈਂ ਕਿਵੇਂ ਸੁਕਾਵਾਂ। ਦਿਲ ਕਰਦਾ ਮੈਂ ਹੁਣੈ ਬਣਾਵਾਂ, ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ, ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ। ..ਹਰਗੋਬਿੰਦ ਸਿੰਘ ਸਿੱਧੂ

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ