ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ
*****ਮੰਡੀ*******
ਇਸ ਮੰਡੀ ਵਿਚ ਚਾਅ ਨੇ ਵਿਕਦੇ,
ਬਹੁਤੇ ਸਸਤੇ ਭਾਅ ਨੇ ਵਿਕਦੇ
।
ਜੱਟ ਵਿਕਦੇ ਨੇ ਸ਼ਮਲਿਆਂ ਵਾਲੇ
,
ਜਿਨ੍ਹਾਂ ਨੇ ਸਿਰ ਕਰਜ ਚੜਾ ਲਏ
।
ਝੋਣੇ ਕਾਟਾਂ ਕਟ ਕਟ ਵਿਕਦੇ
,
ਘੱਟ ਹੀ ਬੋਲੀ ਲਾ ਨੇ ਵਿਕਦੇ
।
ਇਸ ਮੰਡੀ ਵਿਚ ਚਾਅ ਨੇ ਵਿਕਦੇ,
ਬਹੁਤੇ ਸਸਤੇ ਭਾਅ ਨੇ ਵਿਕਦੇ
।
ਬਾਪੂ ਦੇ ਅਰਮਾਨ ਨੇ ਵਿਕਦੇ
,
ਪਹੁੰਚੇ ਜਦ ਤਕ ਨਾਂ ਸਮਸ਼ਾਨ ਨੇ ਵਿਕਦੇ
।
ਵਿਕੇ ਪਸੀਨਾ ਠੁਡੇ ਬੱਜ ਬੱਜ ,
ਮਛਰੀ ਹਾਸੀ ਨਾਲ ਨੇ ਵਿਕਦੇ
।
ਇਸ ਮੰਡੀ ਵਿਚ ਚਾਅ ਨੇ ਵਿਕਦੇ
,
ਬਹੁਤੇ ਸਸਤੇ ਭਾਅ ਨੇ ਵਿਕਦੇ
।
ਇਨਕਲਾਬ ਸੀ ਖਾਸ ਵਿਕ ਗਿਆ,
ਸਾਡਾ ਲੀਡਰ ਆਪ ਵਿਕ ਗਿਆ
।
ਇਨ੍ਹੀ ਦਿਨੀਂ ਉਹ ਤੀਜੀ ਅੱਖ ਵਾਲੇ
,
"ਸਿੱਧੂਆ" ਕਿਥੇ ਜਾ ਨੇ ਛਿਪਦੇ
।
ਇਸ ਮੰਡੀ ਵਿਚ ਚਾਅ ਨੇ ਵਿਕਦੇ
,
ਬਹੁਤੇ ਸਸਤੇ ਭਾਅ ਨੇ ਵਿਕਦੇ।।
.....ਹਰਗੋਬਿੰਦ ਸਿੰਘ ਸਿੱਧੂ
.............ਦੇਸੂ ਮਲਕਾਣਾ
Comments
Post a Comment