Skip to main content

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ

ਇਨਕਲਾਬ

ਇਨਕਲਾਬ
ਮਾਂ ਅਾਹ ਮੇਰੇ ਬੁਲਟ ਤੇ ਕਪੜਾ ਮਾਰੀਂ ਜਲਦੀ ਨਾਲ,ਅੱਜ ਸਹਿਰ ਭਗਤ ਸਿੰਘ ਸਹੀਦੀ ਦਿਵਸ ਤੇ ਨਾਟਕ ਮੇਲਾ ਦੇਖਣ ਜਾਣਾ ਹੈ।ਮਾਂ ਵਿਚਾਰੀ ਬੁਲਟ ਤੇ ਕਪੜਾ ਮਾਰਨ ਲਗੀ। ਗੁਰਲਾਲ  ਕਲ ਸਹਿਰੋਂ ਨਵੀਂ ਪੀਲੀ ਪੱਗ ਲੈ ਅਾਇਆ ਸੀ।ਮਾਂ ਨੂੰ ਖੁਸ਼ੀ ਸੀ ਕਿ ਉਸਨੂੰ ਭਗਤ ਸਿੰਘ ਦਾ ਸਹੀਦੀ ਦਿਨ ਯਾਦ ਹੈ।ਗੁਰਲਾਲ ਨੇ ਅੰਦਰੋਂ ਕੁੰਡੀ ਲਾਕੇ ਪਗ ਬਣਨੀ ਸੁਰੂ ਕਰ ਦਿਤੀ ਸੀ।ਪਰ ਨਾਲ ਹੀ ੳੁਸਦੇ ਮੋਬਾਈਲ ਤੇ ਵਜਦੇ ਚਮਕੀਲੇ ਦੇ ਗੀਤ ਦੀ ਅਾਵਾਜ ਦਰਵਾਜਾ ਬੰਦ ਹੋਣ ਦੇ ਵਾਵਜੂਦ ਵਾਹਰ ਅਾ ਰਹੀ ਸੀ ਤੇ ਕਦੇ ਕਦੇ ਨਾਲ ਉਸਦੇ ਗੁਣਗੁਣਾਉਣ ਦੀ ਵੀ।ਜਦ ਕਾਫ਼ੀ ਦੇਰ ਤੱਕ ਦਰਵਾਜਾ ਨਾ ਖੁਲਾ ਤਾਂ ਮਾਂ ਨੇ ਦਰਵਾਜ਼ੇ ਦੀ ਥੋੜੀ ਜਿਹੀ ਵਿਰਲ ਵਿਚਦੀ ਦੇਖਣਾ ਚਾਹਿਆ ।ਪਗ ਬਝ ਚੁੱਕੀ ਸੀ ਪਰ ਗੁਰਲਾਲ ਹੁਣ ਕਾਗ਼ਜ਼ ਜੇ ਥਲੇ ਅਗ ਜਿਹੀ ਜਲਾਕੇ ਕੁੱਝ ਸੁੰਘਨ ਦੀ ਕੋਸ਼ਿਸ਼ ਕਰ ਰਿਹਾ ਸੀ।ਮਾਂ ਨੇ ਫਟ ਦੇਣੇ ਦਰਬਾਜੇ ਨੂੰ ਧਕਾ ਮਾਰਿਆ -"ਵੇ ਅਾਹ ਕੀ ਕਰ ਰਿਹਾ ਹੈਂ?"
-'ਮਾਂ ਕੁੱਝ ਨਹੀਂ ਦਵਾਈ ਅਾ,ਸਰੀਰ ਜਿਹਾ ਟੁੱਟੀ ਜਾਂਦਾ ਸੀ। '
"ਵੇ ਅਾਹ ਕਿਹਡ਼ੀ ਦਵਾਈ ਅਾ? "                        ਮਾਂ ਤੂੰ ਮੇਰਾ ਸਿਰ ਨਾ ਖਾ ਤੇ ਅਾਪਣਾ ਕੰਮ ਕਰ- ਕਹਿ ਉਸਨੇ ਕੰਮ ਜਾਰੀ ਰਖਿਆ ।
ਮਾਂ ਨਮ ਅਖਾਂ ਨਾਲ ਵਾਹਰ ਜਾ ਚੁੱਕੀ ਸੀ।
ਕੁੱਝ ਕੂ ਦੇਰ ਵਾਅਦ ਗੁਰਲਾਲ ਦੇ ਸਾਥੀ ਵਾਹਰ ਮੋਟਰਸਾਈਕਲਾਂ ਤੇ ਅਾ ਚੁੱਕੇ ਸਨ। ਉਹਨਾਂ ਗੁਰਲਾਲ ਨੂੰ ਅਾਵਾਜ ਦਿੱਤੀ ਅਾਜਾ ਬਾਈ ਹੁਣ ਦੇਰ ਹੋ ਰਹੀ ਹੈ। ਅਾਵਾਜ ਸੁਣਦਿਆਂ ਹੀ ਗੁਰਲਾਲ ਨੇ ਬੁਲਟ ਦੇ ਕਿਕ ਮਾਰੀ ਤੇ ਮੋਟਰਸਾਈਕਲਾਂ ਦੀ ਕਤਾਰ ਚ ਮੂਹਰੇ ਲਿਆ ਖੜਾਇਆ। ਕਤਾਰ ਦਾ ਮੋਹਰੀ ਬਣਦੀਆਂ ਹੀ ਉਸਨੇ ਨਾਹਰਾ ਮਾਰਿਆ -ਇਨਕਲਾਬ....। 
ਪਿੱਛੇ ਮੋਟਰਸਾਈਕਲ ਸਵਾਰਾਂ ਦੀ ਅਾਵਾਜ ਅਾਈ-ਜਿੰਦਾਵਾਦ ਜਿੰਦਾਵਾਦ।
ਹੁਣ ਕਤਾਰ ਚ ਲਗੇ ਮੋਟਰਸਾਈਕਲ ਇੱਕ ਇੱਕ ਕਰਕੇ ਅਗੇ ਜਾਣ ਲਗੇ ਤੇ ਇਨਕਲਾਬ ਦੇ ਨਾਹਰਿਆਂ ਦੀ ਅਾਵਾਜ ਹਵਾ ਚ ਗੂੰਝਣ ਲਗੀ।
ਭੋਲੀ ਮਾਤਾ ਸੋਚ ਰਹੀ ਸੀ ਕਿ ਇਹਨਾਂ ਬਚਿਆਂ ਦਾ ਜੋਸ਼ ਜਰੂਰ ਕੋਈ ਨਵਾਂ ਇਨਕਲਾਬ ਲੈਕੇ ਅਾਵੇਗਾ।।।
ਹਰਗੋਬਿੰਦ ਸਿੰਘ ਸਿੱਧੂ 
ਦੇਸੂ ਮਲਕਾਣਾ
9466685923

Comments

Popular posts from this blog

ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ

...ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ .. ****                     ****** ਇਕ ਪੋਹ ਦੀ ਠੰਡੀ ਠੰਢ ਹੋਵੇ, ਠੰਡਾ ਬੁਰਜ ਤੇ ਖ਼ੂਨੀ ਕੰਧ ਹੋਵੇ। ਜੇਰ੍ਹਾ ਪਰਖ਼ਣ ਛੋਟੇ ਬੱਚਿਆਂ ਦਾ, ਜ਼ਾਲਮ ਸੂਬਾ ਸਰਹੰਦ ਹੋਵੇ। ਜੀਹਨੂੰ ਗੁੜ੍ਹਤੀ ਮਿਲੀ ਹੋਏ ਅਣਖਾਂ ਦੀ, ਕੋਅਲੇ ਨਹੀਂ ਅੰਗਾਰੇ ਬਣਦੇ ਨੇ। ਜ਼ਾਲਮ ਦੀ ਮੜੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। ਸਾਡੇ ਸਿਰ ਤੇ ਰਾਜ ਹੋਵੇ ਗੈਰਾਂ ਦਾ, ਗੱਲ ਹੱਕ ਦੀ ਕਰਨੋਂ ਡਰ ਆਵੇ। ਕੋਈ ਆ ਅਡਵਾਇਰ ਜਿਹਾ ਸਾਨੂੰ, ਹਾਂ ਭਾਜੀ ਪਾਕੇ ਤੁਰ ਜਾਵੇ। ਫਿਰ ਊਧਮ ਸਿੰਘ ਦੇ ਉਦ ਮ ਨੂੰ, ਲੰਡਨ ਵਾਲੇ ਵੀ ਮੰਨਦੇ ਨੇ। ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। ਤਿੰਨ ਲਾਲ ਖੜ੍ਹੇ ਹੋਣ ਮਾਵਾਂ ਦੇ, ਹੱਸ ਰਸੇ ਗਲਾਂ ਚ ਪਾਵਣ ਨੂੰ। ਛੋਟੀ ਉਮਰੇ ਕੋਈ ਕਰਤਾਰ ਜਿਹਾ, ਹਾਂ ਚਾਹਵੇ ਮੋਤ ਵਿਆਵਣ ਨੂੰ। ਸਿੱਧੂ ਜੁਲਮ ਦੀ ਸ਼ਾਨ ਤੇ ਪਰਖੇ ਕੋਈ, ਤਾਂ ਤਿੱਖੇ ਹਥਿਆਰੇ ਬਣਦੇ ਨੇ। ਜ਼ਾਲਮ ਦੀ ਮੜ੍ਹੀ ਵੀ ਨਹੀਂ ਬਣਦੀ। ਸ਼ਹੀਦਾਂ ਦੇ ਮੁਨਾਰੇ ਬਣਦੇ ਨੇ।। .... ਹਰਗੋਬਿੰਦ ਸਿੰਘ ਸਿੱਧੂ  ਦੇਸੂ ਮਲਕਾਣਾ, ਸਿਰਸਾ ਹਰਿਆਣਾ ( 9466 685923)

ਇੱਕ ਕਵਿਤਾ

ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ, ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ। ਚਿਤ ਕਰਦਾ ਮੈਂ ਹੁਣੇ ਬਣਾਵਾਂ, ਸੋਹਣੇ ਸੋਹਣੇ ਸਬਦ ਸਜਾਵਾਂ। ਇੱਕ ਕਵਿਤਾ ਮੇਰੀ ਭੈਣਾਂ ਵਰਗੀ, ਭਿੱਜੇ ਸਿੱਲੇ ਨੈਣਾਂ ਵਰਗੀ। ਵੀਰ ਉਡੀਕਣ, ਸੋਚਣ ਬੋਲੇ, ਕਾਗ ਜਿਥੇ- ਉਸ ਸੋਹਣੀ ਥਾਂ ਜਿਹੀ। ਚਿਤ ਕਰਦਾ ਮੈਂ ਹੁਣੇ ਵਣਾਵਾਂ... ਇੱਕ ਬਾਪੂ ਦੇ ਪਗ ਦੇ ਰੰਗ ਜਿਹੀ, ਜੀਵਨ ਜਾਚ ਤੇ ਵੱਖਰੇ ਢੰਗ ਜਿਹੀ। ਮੇਰੇ ਨਾਲ ਜੁੜੀ ਘਰ ਛੱਡਕੇ, ਉਸਦੀ ਸੰਗ,ਉਹਦੀ ਰੰਗਲੀ ਵੰਗ ਜਿਹੀ। ਚਿਤ ਕਰਦਾ ਮੈਂ ਹੁਣੇ ਬਣਾਵਾਂ ਉਸ ਵਰਗੀ ਜੋ ਚੋਰੀ ਤੱਕੇ, ਦਿਲ ਦੇ ਸਾਰੇ ਭੇਦ ਵੀ ਦੱਸੇ। ਦਿਲ ਤੇ ਪਥਰ ਦੀਦ ਨੂੰ ਚੱਖੇ, ਨਾਂ ਸਮਝੇ ਮੈਂ ਲੱਖ ਸਮਝਾਵਾਂ। ਚਿਤ ਕਰਦਾ ਮੈਂ ਹੁਣੇ ਬਣਾਵਾਂ... ਜਾਂ ਕਵਿਤਾ ਕਿਸੇ ਚੁੱਪ ਦੇ ਵਰਗੀ, ਸੁੱਕੇ ਜਿਹੇ ਕਿਸੇ ਰੁੱਖ ਦੇ ਵਰਗੀ। ਬੰਜਰ ਜਿਹੀ ਕੁੱਖ ਦੇ ਵਰਗੀ, ਜਾਂ ਕਿਰਤੀ ਦੇ ਦੁੱਖ ਦੇ ਵਰਗੀ। ਐ ਪਰ ਕਿਥੋਂ ਸਬਦ ਲਿਆਵਾਂ, ਭਰੀਆ ਗਲਾ ਮੈਂ ਕਿਵੇਂ ਸੁਕਾਵਾਂ। ਦਿਲ ਕਰਦਾ ਮੈਂ ਹੁਣੈ ਬਣਾਵਾਂ, ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ, ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ। ..ਹਰਗੋਬਿੰਦ ਸਿੰਘ ਸਿੱਧੂ

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ